ਪੰਜਾਬ ਪ੍ਰੈਸ ਕਲੱਬ ਦੇ ਗੈਸਟ ਹਾਊਸ ਨੂੰ ਕਲੱਬ ਦੇ ਬਾਨੀ ਪ੍ਰਧਾਨ ਸਵਰਗੀ ਸ਼੍ਰੀ ਆਰ.ਐਨ.ਸਿੰਘ ਜੀ ਨੂੰ ਕੀਤਾ ਸਮਰਪਿਤ

ਅੱਜ ਮਿਤੀ 07/12/2017 ਨੂੰ ਕਲੱਬ ਦੇ ਗੈਸਟ ਹਾਊਸ ਨੂੰ ਕਲੱਬ ਦੇ ਬਾਨੀ ਪ੍ਰਧਾਨ ਸਵਰਗੀ ਸ਼੍ਰੀ ਆਰ.ਐਨ.ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ, ਇਸ ਮੌਕੇ ਦੀ ਰਸਮ ਸ਼੍ਰੀ ਰਮੇਸ਼ ਮਿੱਤਲ ਚੇਅਰਮੈਨ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਨੇ ਨਿਭਾਈ। ਇਸ ਅਵਸਰ ਤੇ ਰੋਜ਼ਾਨਾ ਅਜੀਤ ਗਰੁਪ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਉਚੇਚੇ ਤੋਰ ਤੇ ਹਾਜਰ ਹੋਏ ਅਤੇ ਕਲੱਬ ਨੂੰ ਹਮੇਸ਼ਾ ਵਾਸਤੇ ਇਸ ਤਰਾਂ ਦੇ ਸਹਿਯੋਗ ਦਵਾਉਣ ਦਾ ਭਰੋਸਾ ਦਿਵਾਇਆ। ਓਨ੍ਹਾ ਦੇ ਇਸ ਉਪਰਾਲੇ ਅਤੇ ਭੇਂਟ ਦਾ ਧੰਨਵਾਦ ਕਰਦਿਆਂ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਲੱਬ ਦੇ ਚਹੁਪੱਖੀ ਵਿਕਾਸ ਦੀ ਵਚਨਬੱਧਤਾ ਜਤਾਈ ਅਤੇ ਮੁੱਖ ਮਹਿਮਾਨ ਸ਼੍ਰੀ ਰਮੇਸ਼ ਮਿੱਤਲ ਜੀ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਕਲੱਬ ਦੇ ਜਨਰਲ ਸਕੱਤਰ ਸ.ਮੇਜਰ ਸਿੰਘ ਨੇ ਮੰਚ ਦਾ ਸੰਚਾਲਨ ਕਰਦਿਆਂ ਮੁੱਖ ਮਹਿਮਾਨ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀ ਇਰਵਿਨ ਖੰਨਾ, ਸੁਰੇਸ਼ ਸੇਠ, ਸਤਨਾਮ ਮਾਣਕ, ਬਲਜੀਤ ਸਿੰਘ ਬਰਾੜ ਅਤੇ ਮਲਕੀਤ ਸਿੰਘ ਬਰਾੜ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਨੇ ਸ਼੍ਰੀ ਆਰ. ਐਨ. ਸਿੰਘ ਜੀ ਦੀਆਂ ਕਲੱਬ ਵਾਸਤੇ ਕੁਰਬਾਨੀਆਂ ਉਤੇ ਚਾਨਣਾ ਪਾਇਆ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸ਼ਰਮਾ, ਮੀਤ ਪ੍ਰਧਾਨ ਰਾਜੇਸ਼ ਯੋਗੀ, ਜਾਇੰਟ ਸਕੱਤਰ ਸੰਜੀਵ ਟੋਨੀ ਅਤੇ ਖਜਾਨਚੀ ਸ਼ਿਵ ਸ਼ਰਮਾ ਦੇ ਨਾਲ ਕਾਰਜਕਾਰੀ ਮੈਂਬਰ ਸ.ਆਈ.ਪੀ. ਸਿੰਘ, ਰਚਨਾ ਖਹਿਰਾ, ਰੋਹਿਤ ਸਿੱਧੂ ਅਤੇ ਰਾਕੇਸ਼ ਸੂਰੀ ਤੋਂ ਇਲਾਵਾ ਹੋਰ ਸੀਨੀਅਰ ਪਤਰਕਾਰਾਂ ਚੋਂ' ਸੁਨੀਲ ਰੂਦਰਾ, ਜੀ.ਐਸ. ਪਾਪੀ, ਗੁਰਨੇਕ ਵਿਰਦੀ, ਨਰਿੰਦਰ ਪ੍ਰਭਾਕਰ, ਅਗਿਆਪਾਲ ਸਿੰਘ ਰੰਧਾਵਾ ਅਤੇ ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਤੇ ਹੋਰ ਵੀ ਕਈ ਪਤਵੰਤੇ ਹਾਜ਼ਰ ਰਹੇ।